ਝੋਨੇ ਦੀ ਸਿੱਧੀ ਬਿਜਾਈ Direct seeding of Rice Registration 2023

ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੀ ਏਕੜ ਰਾਸੀ ਪ੍ਰਾਪਤ ਕਰਨ ਲਈ ਕਰੋ ਇਸ ਤਰ੍ਹਾਂ ਰਜਿਸਟ੍ਰੇਸ਼ਨ Direct Seeding of Rice Registration 2023

ਝੋਨੇ ਦੀ ਸਿੱਧੀ ਬਿਜਾਈ Direct seeding of Rice Registration 2023


ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਸ਼ੀਜਨ ਸਟਾਰਟ ਹੋਣ ਵਾਲਾ ਹੈ |ਝੋਨੇ ਦੀ ਬਿਜਾਈ ਦੁਰਾਨ ਖੇਤਾਂ ਵਿੱਚ ਪਾਣੀ ਦੀ ਬਹੁਤ ਜਿਆਦਾ ਖਪਤ ਹੁੰਦੀ ਹੈ |ਜਿਸ ਕਾਰਨ ਇਹ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ DSR ਤਕਨੀਕ ਨੂੰ ਜਾਰੀ ਕੀਤਾ ਗਿਆ|ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ Direct seeding of rice ਤਕਨੀਕ ਨਾਲ ਬਿਜਾਈ ਕਰਨ ਗੇ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸੀ ਦਿੱਤੀ ਜਾਵੇਗੀ |ਇਹ ਰਾਸੀ ਸਿੱਧੀ ਤੁਹਾਡੇ ਬੈਂਕ ਖਾਤੇ ਵਿੱਚ ਆਵੇਗੀ |ਝੋਨੇ ਦੀ ਸਿੱਧੀ ਬਿਜਾਈ Direct Seeding of Rice Registration 2023 ਕਿਵੇਂ ਕਰਨੀ ਹੈ ਅਸੀਂ ਤਾਹਨੂੰ ਪੂਰੀ ਜਾਣਕਾਰੀ ਸਾਹਿਤ ਸਟੈੱਪ ਵਾਈਜ ਸਟੈੱਪ ਦੱਸਾਂਗੇ


ਰਜਿਸਟ੍ਰੇਸਨ ਕਿਵੇਂ ਕਰੀਏ ?

ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰੋਤਸਾਹਨ ਰਾਸੀ ਪ੍ਰਾਪਤ ਕਰਨ ਲਈ ਹੇਠ ਲਿਖੇ ਤਰੀਕੇ ਨਾਲ ਰਜਿਸਟ੍ਰੇਸ਼ਨ ਕਰੋ|

 1. ਪੰਜਾਬ ਸਰਕਾਰ ਵੱਲੋ ਸਾਲ 2023-24 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਤੇ ਕਿਸਾਨਾਂ ਨੂੰ 1500 ਰੁਪਏ ਪ੍ਰੋਤਸਾਹਨ ਰਾਸੀ ਦਿੱਤੀ ਜਾ ਰਹੀ ਹੈ 
 2. ਕਿਸਾਨ ਵੀਰ ਇਸ ਰਾਸੀ ਨੂੰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਦੁਵਾਰਾ ਨਝੁੱਕਤ ਵੈਬਸਾਈਟ www.agrimachinerypb.com ਤੇ ਜਾਕੇ ਖੁੱਦ ਨੂੰ ਰਜਿਸਟਰ ਕਰ ਸਕਦਾ ਹੈ
  ਝੋਨੇ ਦੀ ਸਿੱਧੀ ਬਿਜਾਈ Direct seeding of Rice Registration 2023

 3. ਵੈਬਸਾਈਟ ਦਾ ਲਿੰਕ ਖੁੱਲਣ ਤੋਂ ਬਾਅਦ ਉਪਰਲੇ ਪਾਸੇ  Menu ਬਟਨ ਆ ਰਿਹਾ ਹੋਵੇਗਾ ਉਸ ਤੇ ਕਲਿੱਕ ਕਰੋ |


 4. Menu ਬਟਨ ਤੇ ਕਲਿੱਕ ਕਰਨ ਤੋਂ ਬਾਅਦ ਉਪਰ ਦਿਖਾਈ ਫੋਟੋ ਅਨੁਸਾਰ ਵੇਰਵਾ ਖੁੱਲਣ ਤੇ DSR Resistration ਤੇ ਕਲਿੱਕ ਕਰੋ |

 5. ਆਪਣਾ ਅਧਾਰ ਨੰਬਰ ਭਰੋ ਅਤੇ OTP ਪ੍ਰਾਪਤ ਕਰਕੇ verify ਕਰੋ |OTP verify ਹੋਣ ਤੋਂ ਬਾਅਦ ਤੁਹਾਡਾ ਸਾਰਾ ਵੇਰਵਾ ਅਨਾਜ ਖਰੀਦ/ ਈ-ਮੰਡੀਕਰਨ ਪੋਰਟਲ ਵਿੱਚ  ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਇਆ ਜਾਵੇ ਗਾ|ਆਪਣੀ ਸਾਰਾ ਵੇਰਵਾ ਚੰਗੀ ਤਰ੍ਹਾਂ ਚੈੱਕ ਕਰੋ 

 6. ਵੇਰਵਾ ਚੈੱਕ ਕਰਨ ਤੋਂ ਬਾਅਦ ਹੇਠਾ ਜਾਕੇ ਝੋਨੇ ਦੀ ਸਿੱਧੀ ਬਿਜਾਈ ਅਧੀਨ ਜਮੀਨ ਦੇ ਵੇਰਵੇ ਵਾਲੇ ਸੈਕਸ਼ਨ ਵਿੱਚ ਆਪਣਾ ਜ਼ਿਲਾ,ਤਹਿਸੀਲ,ਪਿੰਡ,ਖੇਵਟ ਨੰਬਰ ,ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਕਨਾਲ/ਮਰਲੇ ਵਿਚ ਭਰੋ|ਇਸ ਉਪਰੰਤ Add More ਤੇ ਕਲਿੱਕ ਕਰ ਕਰੋ |

 7. ਇਸ ਉਪਰੰਤ ਤੁਹਾਡਾ ਵੇਰਾ ਉਪਰ ਦਿਖਾਈ ਫੋਟੋ ਅਨੁਸਾਰ ਦਿਖਾਈ ਦੇਵੇਗਾ|ਇਸ ਤੋਂ ਬਾਅਦ ਬਾਕਸ ਨੂੰ ਟਿੱਕ ਕਰਕੇ ਜਮ੍ਹਾ ਵਾਲੇ ਬਟਨ ਤੇ ਕਲਿੱਕ ਕਰੋ|

 8. ਇਸ ਉਪਰੰਤ ਫਿਰ ਅਗੇ ਇਕ ਪੇਜ ਖੁੱਲੇ ਗਾ|ਉਸ ਪੇਜ ਤੇ ਆ ਰਹੇ ਵੇਰਵੇ ਨੂੰ ਪੜੋ ਅਤੇ ਜਮ੍ਹਾ ਕਰੋ ਵਾਲੇ ਬਟਨ ਤੇ ਕਲਿੱਕ ਕਰਕੇ ਆਪਣੀ registration ਪੂਰੀ ਕਰੋ|

ਕੁੱਝ ਧਿਆਨ ਦੇਣ ਯੋਗ ਗੱਲਾਂ |

 • ਪ੍ਰੋਤਸਾਹਨ ਰਾਸੀ ਦੀ ਅਦਾਇਗੀ ਸਿਰਫ ਅਰਜੀ ਰਜਿਸਟਰ ਕਰਨ ਵਾਲੇ ਕਿਸਾਨਾਂ ਦੇ ਰਸਿਸਟਰ ਬੈਂਕ ਖਾਤੇ ਨੰਬਰ ਤੇ ਹੀ ਕੀਤੀ ਜਾਵੇਗੀ|
 • ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿਚ 24 ਜੂਨ 2023 ਤੱਕ ਐਡਿਟ ਕਰ ਸਕਦਾ ਹੈ|
 • ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੌਕੇ ਤੇ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀ ਵੱਲੋਂ ਤਸਦੀਕ ਕੀਤੀ ਜਾਵੇ ਗੀ 
 • ਝੋਨੇ ਦੀਆ ਪੀ.ਆਰ /ਹੋਰ ਕਿਸਮਾਂ ਅਤੇ ਬਾਸਮਤੀ ਕਿਸਮਾਂ ਦੀ ਰਜਿਸਟਰੇਸ਼ਨ 22 ਮਈ 2023 ਤੋਂ 25 ਜੂਨ 2023 ਤੱਕ ਕੀਤੀ ਜਾਵੇਗੀ! ਝੋਨੇ, ਪਰਮਲ ਅਤੇ ਬਾਸਮਤੀ ਦੀਆਂ ਪੀਆਰ/ਹੋਰ ਕਿਸਮਾਂ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2023 ਤੱਕ ਕੀਤੀ ਜਾਵੇਗੀ।

Post a Comment

0 Comments

Close Menu