How to make apple jam at home and it's health benefits

ਸੇਬਾ ਦਾ ਜੈਮ ਕਿਵੇ ਤਿਆਰ ਕੀਤਾ ਜਾਵੇ|How to make apple jam at home

how to make apple jam at home

ਸੇਬ ਦੇ ਕੁਝ ਬਹੁਤ ਵਧੀਆ ਸਿਹਤ ਲਾਭ ਵੀ ਹਨ। ਉਦਾਹਰਨ ਲਈ, ਇਹ ਪਿੱਤੇ ਲਈ ਚੰਗਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ, ਇਹ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਗੁਰਦੇ ਦੀ ਪੱਥਰੀ ਨੂੰ ਰੋਕਦਾ ਹੈ। ਇਹ ਦੰਦਾਂ ਨੂੰ ਮਜ਼ਬੂਤ ​​ਬਣਾਉਂਦਾ ਹੈ, ਜ਼ਿਆਦਾ ਲਾਰ ਪੈਦਾ ਕਰਦਾ ਹੈ ਅਤੇ ਦੰਦਾਂ ਦੇ ਸੜਨ ਨੂੰ ਘਟਾਉਂਦਾ ਹੈ। ਇਹ ਹੱਡੀਆਂ ਦੀ ਸਿਹਤ ਲਈ ਵੀ ਬਹੁਤ ਵਧੀਆ ਹੈ ਅਤੇ ਕਈ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ। ਜੈਮ ਵਿੱਚ ਸੇਬ ਦੀ ਅਕਸਰ ਵਰਤੋਂ ਕਰਨ ਦਾ ਕਾਰਨ ਇਹ ਹੈ ਕਿ ਪਹਿਲਾਂ, ਸਪੱਸ਼ਟ ਤੌਰ 'ਤੇ ਇਹ ਬਹੁਤ ਸਵਾਦ ਹੈ ਅਤੇ ਦੂਜਾ ਇਸ ਵਿੱਚ ਪੈਕਟਿਨ ਹੁੰਦਾ ਹੈ। ਪੈਕਟਿਨ ਫਲਾਂ ਦੇ ਰਸ ਨੂੰ ਸੰਘਣਾ ਕਰਨ ਲਈ ਇੱਕ ਕੁਦਰਤੀ ਜੈਲਿੰਗ ਏਜੰਟ ਵਜੋਂ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਪੈਕਟਿਨ ਪ੍ਰੀਬਾਇਓਟਿਕ ਹੈ ਅਤੇ ਇਸਲਈ ਤੁਹਾਡੀ ਪਾਚਨ ਪ੍ਰਣਾਲੀ ਦੀ ਮਦਦ ਕਰਦਾ ਹੈ। 


ਜੈਮ ਤਿਆਰ ਕਰਨ ਦਾ ਤਰੀਕਾ

ਸਮੱਗਰੀ:-

 1. ਸੇਬ                          :  1 ਕਿੱਲੋ 
 2. ਖੰਡ                          :  750 ਗ੍ਰਾਮ 
 3. ਨਿੰਬੂ ਦਾ ਸੱਤ               :   2 ਗ੍ਰਾਮ 
 4. ਪਾਣੀ                        :  50 ਮਿਲੀਲਿਟਰ

ਤਰੀਕਾ :-

 1. ਸੇਬ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਉ ਅਤੇ ਕੱਦੂ ਕੱਸ ਕਰ ਲਵੋ।
 2. ਕੱਦੂਕਸ ਕੀਤੇ ਹੋਏ ਸੇਬ ਨੂੰ ਥੋੜੇ ਜਿਹੇ ਪਾਣੀ ਵਿਚ ਪਾ ਕੇ ਪਕਾਉ।
 3. ਗੁਦੇ ਵਿਚ ਚੀਨੀ ਮਿਲਾ ਲਉ ਅਤੇ ਫਿਰ ਉਸ ਨੂੰ ਰਿੰਨ੍ਹਦੇ ਜਾਉ ਜੱਦ ਤੱਕ ਕਿ ਜੈਮ ਤਿਆਰ ਨਹੀਂ ਹੋ ਜਾਂਦਾ।
 4. ਤਿਆਰ ਪਦਾਰਥ ਵਿਚ ਨਿੰਬੂ ਦਾ ਸੱਤ ਮਿਲਾ ਕੇ ਉਸ ਨੂੰ ਚੰਗੀ ਤਰਾਂ ਹਿਲਾ ਲਉ।
 5. ਇਸ ਦੇ ਪਿੱਛੋਂ ਜੀਵਾਣੂ ਰਹਿਤ ਕੀਤੀਆਂ ਸਾਫ ਬੋਤਲਾਂ ਲਉ ਅਤੇ ਗਰਮ ਗਰਮ ਜੈਮ ਉਨ੍ਹਾਂ ਵਿਚ ਭਰ ਦਿਓ। ਫਿਰ ਉਸ ਨੂੰ ਠੰਡਾ ਹੋਣ ਦਿਓ।ਫਿਰ ਥੋੜ੍ਹਾ ਜਿਹਾ ਪੇਰਾਫਿਨ ਮੋਮ ਲੈ ਕੇ ਤਹਿ ਜੰਮੇ ਜੈਮ ਤੋਂ ਪਾ ਦਿਓ। ਮੋਮ ਠੰਡੀ ਹੋਣ ਤੇ ਜੰਮ ਜਾਵੇਗੀ ਅਤੇ ਜੈਮ ਨੂੰ ਠੀਕ ਰਖੇਗੀ।

ਜਰੂਰੀ ਗੱਲਾਂ :-

 1. ਸੇਬ ਪੱਕੇ ਹੋਣੇ ਚਾਹੀਦੇ ਹਨ ਪਰ ਬਹੁਤੇ ਪੱਕੇ ਸੇਬ ਵੀ ਨਾ ਵਰਤੋਂ।
 2. ਇਸ ਨੂੰ ਓਨਾ ਵਕਤ ਪਕਾਉ ਜਿਨ੍ਹਾਂ ਚਿਰ ਤੱਕ ਇਹ ਖੂਬ ਗਾੜ੍ਹਾ ਨਹੀਂ ਹੋ ਜਾਂਦਾ।
 3. ਜੈਮ ਬਣੋਨ ਵਾਸਤੇ ਸਾਰੇ ਪਦਾਰਥ ਸਹੀ ਮਾਤਰਾ ਵਿੱਚ ਮਿਲਾਓ ਨਾ ਤਾ ਮਾਤਰਾ ਘੱਟ ਹੋਵੇ ਨਾ ਤੇ ਵੱਧ।
 4. ਇਸ ਨੂੰ ਲੋੜ ਤੋਂ ਵੱਧ ਜਾਂ ਘੱਟ ਨਾ ਉਬਾਲੋ,ਲੋੜ ਤੋਂ ਘੱਟ ਜਾ ਵੱਧ ਉਬਾਲਣ ਤੇ ਇਸ ਵਿਚ ਲੇਸ ਬਣਨ ਲੱਗ ਜਾਵੇਗੀ।

ਜੈਮ ਤਿਆਰ ਹੈ ਜਾ ਨਹੀਂ ਕਿਵੇਂ ਪਰਖ ਕਰੀਏ:-

 • ਤਿਆਰ ਜੈਮ ਦੀ ਪਰਖ ਕਰਨ ਲਈ ਉੱਬਲ ਰਹੇ ਜੈਮ ਵਿੱਚੋ ਥੋੜ੍ਹਾ ਜਿਹਾ ਜੈਮ ਚਮਚ ਨਾਲ ਬਹਾਰ ਕੱਢ ਲਵੋ ਅਤੇ ਇਸ ਨੂੰ ਠੰਡਾ ਹੋਣ ਦਿਉ।ਫਿਰ ਇਸ ਦੀ ਤਾਰ ਜਿਹੀ ਵਗਾ ਕੇ ਦੇਖੋ, ਜੇ  ਤਾ ਤਾਰ ਜਿਹੀ ਬਣ ਜਾਵੇ ਤਾਂ ਸਮਝ ਜਾਓ ਕਿ ਜੈਮ ਤਿਆਰ ਹੈ।                                

Post a Comment

0 Comments

Close Menu