How to make bio enzyme

What is Bio Enzyme And How To Make It.

How to Make Bio Enzyme

ਬਾਇਓ ਐਂਜ਼ਾਈਮ ਲੋਕ ਵਿਚ ਕਾਫੀ ਲੋਕਪ੍ਰਿਏ ਹੋ ਰਿਹਾ ਹੈ ਕਿਉਂ ਕਿ ਇਹ ਸੱਸਤਾ ਤੇ ਜਹਿਰ ਮੁੱਕਤ ਕਲੀਨਰ ਅਤੇ ਫਰਟੀਲਾਈਜ਼ਰ ਹੈ।ਜਿਹੜਾ ਕਿ ਪੂਰੀ ਤਰਾਂ ਆਰਗੈਨਿਕ ਹੈ ਅਤੇ ਇਸਦਾ ਕੋਈ ਇਨਸਾਨੀ ਸਰੀਰ ਅਤੇ ਕੁਦਰਤ ਤੇ ਮਾੜਾ ਅਸਰ ਨਹੀਂ ਪੈਂਦਾ। ਇਹ ਇਕ ਤਰਾਂ ਦਾ ਘੋਲ ਹੀ ਹੁੰਦਾ ਹੈ ਜੋ ਕਿ ਫ਼ਲ ਜਾ ਫਲਾਂ ਦੇ ਛਿੱਲਕਿਆ,ਗੁੱੜ ਅਤੇ ਪਾਣੀ ਨੂੰ ਨਿਸਚਿਤ ਮਾਤਰਾ ਵਿਚ ਮਿਲਾਕੇ ਫਰਮਨਟੇਸ਼ਨ(ਆਕਸੀਜਨ ਦੀ ਮਜੂਦਗੀ ਤੋਂ ਬਿਨਾਂ) ਪ੍ਰੋਸੈੱਸ ਰਾਹੀ ਤਿਆਰ ਕੀਤਾ ਜਾਂਦਾ ਹੈ। ਬਾਇਓ ਐਂਜ਼ਾਈਮ ਬੈਕਟੀਰੀਆ, ਫੰਜਾਈ, ਖਮੀਰ, ਅਤੇ ਐਲਗੀ ਵਰਗੇ ਸੂਖਮ ਜੀਵਾਂ ਦੁਆਰਾ ਪੈਦਾ ਕੀਤੇ ਪ੍ਰੋਟੀਨ ਹੈ।ਇਹ ਜੈਵਿਕ ਵਸਤਾਂ ਨੂੰ ਤੋੜਕੇ ਉਹਨਾਂ ਨੂੰ ਉਪਯੋਗੀ ਉਤਪਾਦਾਂ ਵਿੱਚ ਬਦਲ ਦਿੰਦੇ ਹਨ।ਅੱਗੇ ਅਸੀਂ ਇਸ ਬਾਰੇ ਹੋਰ ਪੜ੍ਹਾ ਗੇ ਕਿ ਬਾਇਓ ਐਂਜ਼ਾਈਮ ਕਿਵੇਂ ਤਿਆਰ ਹੁੰਦਾ ਹੈ(how to make bio enzyme),ਇਸਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਕਿਹੜੇ ਕਿਹੜੇ ਕੰਮ ਲਈ ਅਸੀਂ ਇਸਦੀ ਵਰਤੋਂ ਕਰ ਸਕਦੇ ਹਾਂ |
 

ਬਾਇਓ ਐਂਜ਼ਾਈਮ ਕਿਵੇਂ ਬਣਾਈਏ।How To Make Bio Enzyme:

ਬਾਇਓ ਐਂਜ਼ਾਈਮ ਨੂੰ ਬਣਾਉਣ ਦਾ ਤਰੀਕਾ ਬਹੁਤ ਅਸਾਂਨ ਹੈ।ਬਾਇਓ ਐਂਜ਼ਾਈਮ ਬਣਾਉਣ ਲਈ ਹੇਠ ਲਿਖੀਆ ਵਸਤਾਂ ਦੀ ਜਰੂਤ ਪਵੇਗੀ।
How To Make Bio Enzyme

  1. ਗੁੱੜ (1 ਅਨੁਪਾਤ)
  2. ਫਲ ਜਾ ਫਲ ਦੇ ਛਿੱਲਕੇ(3 ਅਨੁਪਾਤ)
  3. ਪਾਣੀ (10 ਅਨੁਪਾਤ)
  4. ਹਵਾ ਬੰਦ ਡੱਬਾ ਜਿਸ ਨੂੰ ਬੰਦ ਕਰਨ ਤੇ ਨਾ ਤਾ ਹਵਾ ਉਹਦੇ ਵਿੱਚੋ ਬਾਹਰ ਆਵੇ ਅਤੇ ਨਾ ਅੰਦਰ ਜਾਵੇ।


Steps:

  • ਗੁੱੜ,ਫਲਾ ਦੇ ਛਿੱਲਕੇ ਅਤੇ ਪਾਣੀ ਨੂੰ 1:3:10 ਦੇ ਅਨੁਪਾਤ ਦੇ ਹਿਸਾਬ ਨਾਲ ਇਕੱਠਿਆਂ ਮਿਕ੍ਸ ਕਰ ਲਵੋ ਗੁੱੜ ਪਾਣੀ ਵਿੱਚ ਪੂਰੀ ਤਰਾਂ ਘੁਲਿਆ ਹੋਣਾ ਚਾਹੀਦਾ ਹੈ।
  • ਹੁਣ ਮਿਕਸਚਰ ਨੂੰ ਕਿਸੇ ਹਵਾ ਬੰਦ ਡੱਬੇ ਵਿਚ ਪਾ ਲਵੋ ਅਤੇ ਇਸ ਉਪਰ ਤਰੀਕ ਲਿਖਕੇ ਥੋੜੀ ਹਨੇਰ ਜਗ੍ਹਾ ਤੇ ਰੱਖ ਦਿਉ।ਡੱਬਾ ਪੂਰੀ ਤਰਾਂ ਨਹੀਂ ਭਰਨਾ ਹੈ ਉਪਰੋਂ ਥੋੜ੍ਹਾ ਖਾਲੀ ਰੱਖਣਾ ਹੈ ਤਾਂ ਜੋ ਗੈਸ ਫਰਮਨਟੇਸ਼ਨ ਦੁਰਾਨ ਬਣੇ ਉਹ ਉਪਰ ਇਕੱਠੀ ਹੋ ਜਾਵੇ।
  • ਇਸਤੋਂ ਬਾਅਦ ਡੱਬੇ ਵਿੱਚ ਬਣ ਰਹੀ ਗੈਸ ਨੂੰ ਦੂਜੇ ਜਾ ਤੀਸਰੇ ਦਿਨ ਰਲੀਜ ਕਰਦੇ ਰਹੋ। ਪਹਿਲਾ ਪਹਿਲਾ ਤਾ ਗੈਸ ਜਿਆਦੀ ਬਣੇਗੀ ਫਿਰ ਹੋਲੀ ਹੋਲੀ ਇਹ ਘੱਟ ਹੁੰਦੀਂ ਜਾਵੇ ਗੀ ।


ਉਧਾਰਨ ਦੇ ਤੋਰ ਤੇ ਜੇ ਤੁਸੀ 1 ਲਿਟਰ ਬਾਇਓ ਐਂਜ਼ਾਈਮ ਬਣਾਉਣਾ ਚਾਹੁੰਦੇ ਹੋ ਤਾ ਤਾਹਨੂੰ 100 ਗ੍ਰਾਮ ਗੁੱੜ,300 ਗ੍ਰਾਮ ਫਲ ਜਾ ਉਹਨਾਂ ਦੇ ਛਿੱਲਕੇ ਅਤੇ ਪਾਣੀ 1000 ਮਿਲੀ ਲਿਟਰ ਦੀ ਵਰਤੋਂ ਕਰਨੀ ਪਵੇਗੀ।ਇਹ ਮਾਤਰਾ ਨਾ ਤਾ ਵੱਧ ਹੋਣੀ ਚਾਹੀਦੀ ਹੈ ਅਤੇ ਨਾ ਹੀ ਘੱਟ।

ਨੋਟ :ਸਫਾਈ ਲਈ ਬਾਇਓ ਐਂਜ਼ਾਈਮ ਬਣਾਉਣ ਲਈ ਸਿਰਫ ਨਿੰਬੂ ਜਾਤੀ ਦੇ ਫਲਾ ਦੀ ਹੀ ਵਰਤੋਂ ਕਰੋ।ਇਸ ਤੋਂ ਇਲਾਵਾ ਜੇ ਤੁਸੀ ਪੌਦਿਆਂ ਲਈ ਬਾਇਓ ਐਂਜ਼ਾਈਮ ਤਿਆਰ ਕਰਨਾ ਹੈ ਤਾਂ ਤੁਸੀ ਕਿਸੇ ਵੀ ਫਲ ਦੇ ਛਿੱਲਕੇ ਜਾ ਫਲਾ ਦੀ ਵਰਤੋਂ ਕਰ ਸਕਦੇ ਹੋ।


ਬਾਇਓ ਐਂਜ਼ਾਈਮ ਦੀ ਵਰਤੋਂ Uses Of Bio Enzyme:

ਬਾਇਓ ਐਂਜ਼ਾਈਮ ਇੱਕ ਵਧੀਆ Nature Friendly ਪ੍ਰੋਡੈਕਟ ਹੈ।ਜਿਸਦੀ ਵਰਤੋਂ ਅਸੀਂ ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਕਈ ਤਰਾਂ ਕਰ ਸਕਦੇ ਹਾਂ|

  • ਬਾਇਓ ਐਨਜ਼ਾਈਮ ਵਿੱਚ Saopnuts(ਰੀਠਾ) ਨੂੰ ਮਿਲਾਕੇ ਇਸਦੀ ਦੀ ਵਰਤੋਂ ਘਰ ਵਿੱਚ ਭਾਂਡੇ ਮਾਂਜਣ Tiolet ਸਾਫ ਕਰਨ ਲਈ ਕਰ ਸਕਦੇ ਹੋ |
  • ਇਸਦੀ ਵਰਤੋਂ ਤੁਸੀ ਆਪਣੇ Pets ਨੂੰ ਸਾਫ ਕਰਨ ਲਈ ਵੀ ਕਰ ਸਕਦੇ ਹੋ।
  • ਇਸਦੀ ਵਰਤੋਂ ਤੁਸੀ ਕਾਰ ਸਾਫ ਕਰਨ ਲਈ ਵੀ ਕਰ ਸਕਦੇ ਹੋ।
  • ਬਾਇਓ ਐਂਜ਼ਾਈਮ ਪੋਦਿਆਂ ਵਿੱਚ Photosynthesis ਨੂੰ ਵਧਾਉਂਦਾ ਹੈ। ਜਿਸ ਨਾਲ ਪੌਦੇ ਦੀ ਗਰੋਥ ਚੰਗੀ ਹੁੰਦੀ ਹੈ।ਪੌਦਿਆਂ ਤੇ ਛਿੜਕਾਵ ਲਈ 1 Ltr ਪਾਣੀ ਵਿਚ 6 ਤੋਂ 10 ML ਬਾਇਓ ਐਂਜ਼ਾਈਮ ਦੀ ਵਰਤੋਂ ਕਰੋ।
  • ਬਾਇਓ ਐਂਜ਼ਾਈਮ ਦੀ ਵਰਤੋਂ ਅਸੀਂ ਸਬਜ਼ੀਆਂ ਅਤੇ ਫਲਾ ਨੂੰ ਸਾਫ ਕਰਨ ਲਈ ਕਰ ਸਕਦੇ ਹਾਂ।1 ਲਿਟਰ ਪਾਣੀ ਵਿੱਚ 2 ਟੇਬਲ ਸਪੂਨ ਬਾਇਓ ਐਂਜ਼ਾਈਮ ਦੀ ਵਰਤੋਂ ਕਰੋ।
  • ਬਾਇਓ ਐਂਜ਼ਾਈਮ ਦੀ ਵਰਤੋਂ Soil Fertility ਨੂੰ ਵਧਾਉਂਦੀ ਹੈ।
ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾ ਤੁਸੀ ਇਸ ਤਰਾਂ ਦੀਆਂ ਹੋਰ ਜਾਣਕਾਰੀਆ ਲਈ side ਤੇ ਆ ਰਹੇ Bell Icone ਤੇ ਕਲਿੱਕ ਕਰਕੇ ਸਾਨੂੰ Subscribe ਕਰ ਸਕਦੇ ਹੋ |



Post a Comment

1 Comments

Close Menu