Azolla as a live Stock Feed (Animals/Poultry/Fish):ਅਜੋਲੇ ਦੀ ਪਸ਼ੂ/ਜਾਨਵਰਾਂ ਦੀ ਫੀਡ ਤੋਰ ਤੇ ਵਰਤੋਂ


Azolla as a live Stock Feed(Animals/Poultry/Fish):ਅਜੋਲੇ ਦੀ ਪਸ਼ੂ/ਜਾਨਵਰਾਂ ਦੀ ਫੀਡ ਤੋਰ ਤੇ ਵਰਤੋਂ


Azolla as a live Stock Feed
Azolla as a live Stock Feed(Animals/Poultry/Farm):ਅਜੋਲਾ ਇਕ ਕਿਸਮ ਦਾ ਪਾਣੀ ਦਾ ਬੂਟਾ ਹੈ ਜੋ ਪਾਣੀ ਉਤੇ ਪੈਦਾ ਹੁੰਦਾ ਹੈ। ਇਸ ਵਿਚ ਪ੍ਰੋਟੀਨ ਅਤੇ ਖਣਿਜ ਦੀ ਮਾਤਰਾ ਉੱਚ ਪੱਧਰ ਤੇ ਹੁੰਦੀ। ਇਹ ਬੱਕਰੀਆਂ,ਮੱਝਾ,ਗਾਂਵਾ,ਮੁਰਗੀਆਂ ਅਤੇ ਬਤੱਖ ਆਦਿ ਦੀ ਫੀਡ ਦੇ ਤੋਰ ਤੇ ਵਰਤਿਆ ਜਾ ਸਕਦਾ ਹੈ। ਇਸਦੀ ਵਰਤੋਂ ਖੇਤਾਂ ਵਿੱਚ ਹਰੀ ਖਾਦ ਦੇ ਤੋਰ ਤੇ ਵੀ ਕੀਤੀ ਜਾ ਸਕਦੀ ਹੈ ਜੋ ਕਿ ਨਾਈਟ੍ਰੋਜਨ ਦੀ ਪੂਰਤੀ ਕਰਨ ਵਿਚ ਮਦਦ ਕਰਦਾ ਹੈ।

ਪਸ਼ੂਆਂ ਅਤੇ ਜਾਨਵਰਾਂ ਲਈ ਅਜੋਲੇ ਦੀ ਵਰਤੋਂ ਦਾ ਤਰੀਕਾ:

ਇਹ ਪਸ਼ੂਆਂ ਅਤੇ ਜਾਨਵਰਾਂ ਨੂੰ ਤਾਜਾ ਜਾ ਸੁੱਕੇ ਰੂਪ ਵਿਚ ਪਾਇਆ ਜਾ ਸਕਦਾ ਹੈ। ਇਸ ਨੂੰ ਪਸ਼ੂਆਂ ਨੂੰ ਪਾਉਣ ਤੋਂ ਪਹਿਲਾ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਤਾਂ ਜੋ ਇਸ ਵਿੱਚੋ ਗੋਬਰ ਦੀ ਬਦਬੂ ਖਤਮ ਹੋ ਜਾਵੇ। ਕਿਉਂਕਿ ਇਸਨੂੰ ਖੁਰਾਕ ਦੇ ਤੌਰ ਤੇ ਗੋਬਰ ਦੀ ਖਾਦ ਪਾਈ ਜਾਂਦੀ ਹੈ। ਸ਼ੁਰੂ ਸ਼ੁਰੂ ਵਿਚ ਜਾਨਵਰ ਇਸ ਨੂੰ ਨਹੀਂ ਖਾਂਦੇ ਪਰ ਹੋਲੀ ਹੋਲੀ ਜਾਨਵਰ/ਪਸ਼ੂਆਂ ਨੂੰ ਇਸਦੀ ਆਦਤ ਪੈ ਜਾਂਦੀ ਹੈ। ਇਸ ਲਈ ਸ਼ੁਰੂ ਵਿਚ ਇਸਦੀ ਵਰਤੋਂ ਚਾਰੇ ਵਜੋਂ ਥੋੜੀ ਥੋੜੀ ਫੀਡ ਵਿੱਚ ਰਿਲਾਕੇ ਜਾਂ ਸਿੱਧੇ ਤੌਰ ਤੇ ਕਰੋ।


ਅਜ਼ੋਲੇ ਵਿਚ ਤੱਤ:

ਅਜੋਲੇ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਏ, ਵਿਟਾਮਿਨ ਬੀ,ਆਇਰਨ,ਕੈਲਸ਼ੀਅਮ,ਮੈਗਨੀਸੀਅਮ,ਫਾਸਫੋਰਸ,ਤਾਂਬਾ,ਮੈਗਨੀਜ਼ ਆਦਿ ਵਰਗੇ ਖਣਿਜ ਵੀ ਭਰਪੂਰ ਹੁੰਦੇ ਹਨ। ਇਸ ਵਿਚ ਜਰੂਰੀ ਅਮੀਨੋ ਐਸਿਡ,ਪਰੋਬਿਓਟਿਕ,ਬਾਇਓ-ਪੋਲੀਮਰ ਅਤੇ ਬੀਟਾ ਕੈਰੋਟੀਨ ਪਾਏ ਜਾਂਦੇ ਹਨ।

ਇਹ ਦੇਖਿਆ ਗਿਆ ਹੈ ਕਿ ਦੁਧਾਰੂ ਪਸ਼ੂਆਂ ਵਿਚ ਅਜੋਲਾ 15 ਤੋਂ 20 % ਦੁੱਧ ਵਿਚ ਵਾਧਾ ਕਰਦਾ ਹੈ ਅਤੇ ਪਸ਼ੂ ਦੀ ਸਹਿਤ ਨੂੰ ਵੀ ਠੀਕ ਰੱਖਦਾ ਹੈ।

ਮੁਰਗੀਆਂ ਲਈ ਇਹ ਇਕ ਚੰਗਾ ਅਹਾਰ ਹੈ।ਇਸ ਦੀ ਵਰਤੋਂ ਨਾਲ ਮੁਰਗੀਆਂ ਦੀ ਅੰਡੇ ਦੇਣ ਦੀ ਸਮਰੱਥਾ ਵਧਦੀ ਹੈ ਅਤੇ ਫੀਡ ਦੇ ਖਰਚ ਘੱਟ ਜਾਂਦੇ ਹਨ।


ਅਜ਼ੋਲੇ ਨੂੰ ਅਗਾਉਣ ਦਾ ਤਰੀਕਾ:

ਗਾਂ ਦੇ ਗੋਬਰ ਅਤੇ ਉਪਜਾਊ ਮਿੱਟੀ ਨੂੰ ਇਕ ਪੱਟੇ ਹੋਏ ਟੋਏ ਵਿਚ ਤਰਪਾਲ ਪਾਕੇ ਜਾ ਪੱਕੀ ਬਣੀ ਖਾਲੀ ਵਿਚ ਵਿਸਾਅ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਟੋਏ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ।ਇਹ ਮਿੱਟੀ ਦੀ ਪਰਤ 3 ਇੰਚ ਤੱਕ ਹੋਵੇ। ਇਸਤੋਂ ਬਾਅਦ ਇਸ ਵਿੱਚ ਅਜੋਲਾ ਪਾ ਦਿੱਤਾ ਜਾਂਦਾ ਹੈ। 6 X 5 ਦੇ ਟੋਏ ਵਿਚ ਘੱਟੋ ਘੱਟ 1 ਕਿੱਲੋ ਅਜੋਲਾ ਪਾਓ ਅਤੇ ਇਸ ਟੋਏ ਦੀ ਡੁੰਗਾਈ 6 ਇੰਚ ਤੋਂ ਇਕ ਫੁੱਟ ਹੋਣੀ ਚਾਹੀਦੀ ਹੈ। ਇਸ ਟੋਏ ਨੂੰ ਉਪਰੋਂ ਗ੍ਰੀਨ ਨੈੱਟ ਜਾ ਕਿਸੇ ਤਰਪਾਲ ਨਾਲ ਛਾਂ ਕਰਕੇ ਰੱਖੋ ਤਾ ਜੋ ਸੂਰਜ ਦੀ ਸਿੱਧੀ ਰੋਸਨੀ ਅਜੋਲੇ ਉਪਰ ਨਾ ਪਵੇ। ਕਿਉਂ ਕਿ ਸੂਰਜ ਦੀ ਸਿੱਧੀ ਰੋਸ਼ਨੀ ਅਜੋਲੇ ਨੂੰ ਖਤਮ ਕਰ ਦਿੰਦੀ ਹੈ। ਇਹ ਟੋਏ ਨੂੰ 6 ਮਹੀਨੇ ਬਾਅਦ ਖਾਲੀ ਕਰਕੇ ਸਾਫ ਸਫਾਈ ਕਰਨੀ ਜਰੂਰੀ ਹੈ।


ਅਜੋਲਾ ਦੀ ਵਾਢੀ:

ਅਜੋਲੇ ਨੂੰ ਤਲਾਬ ਵਿਚ ਪਾਉਣ ਤੋਂ ਬਾਅਦ ਇਹ 1 ਤੋਂ 2 ਹਫਤੇ ਦੇ ਵਿਚ ਪੂਰੀ ਤਰਾਂ ਵਿਕਸਿਤ ਹੋ ਜਾਂਦਾ ਹੈ 6 x 5 ਦੇ ਟੋਏ ਵਿੱਚੋ 800 ਤੋਂ 900 ਗ੍ਰਾਮ ਪੈਦਾ ਕੀਤਾ ਜਾ ਸਕਦਾ ਹੈ। ਇਸ ਨੂੰ ਕਿਸੇ ਛਾਨਣੀ ਨਾਲ ਕੱਢ ਕੇ ਤਾਜਾ ਮੁਰਗੀਆਂ, ਬੱਕਰੀਆਂ ਜਾ ਪਸੂਆ ਨੂੰ ਪਾਯਾ ਜਾ ਸਕਦਾ ਹੈ।


ਪਸੂਆ/ਜਾਨਵਰਾਂ ਨੂੰ ਅਜੋਲਾ  ਕਿੰਨਾ ਖਵਾਉਣਾ ਹੈ:

ਪ੍ਰਤੀ ਦਿਨ ਅਜੋਲ ਦੀ ਮਾਤਰਾ 

  • ਗਾਂ, ਮੱਝ, ਬਲਦ 1.5 -2.0 ਕਿਲੋਗ੍ਰਾਮ 
  • ਬੱਕਰੀ - 300 ਗ੍ਰਾਮ 
  • ਸੂਰ - 1.5 ਤੋਂ 2.0 ਕਿਲੋਗ੍ਰਾਮ 
  • ਮੁਰਗੇ/ਮੁਰਗੀਆਂ - 20 ਤੋਂ 30 ਗ੍ਰਾਮ 
  • ਖਰਗੋਸ਼ - 100 ਗ੍ਰਾਮ  

ਅਜੋਲਾ ਦੀ ਵਰਤੋਂ ਫੀਡ ਦੇ 50% ਤੱਕ ਦੇ ਖਰਚ ਨੂੰ ਘਟ ਕਰ ਦਿੰਦੀ ਹੈ।Post a Comment

0 Comments

Close Menu