How to grow oyster mushroom step by step guide in punjabi

ਢੀਂਗਰੀ ਖੁੰਬ ਦੀ ਕਾਸਤ ਕਿਵੇਂ ਕਰੀਏ | How To Grow Oyster Mushroom

How to grow oyster mushroom step by step guide in punjabiਆਏ ਦਿਨ ਮੁਸ਼ਰੂਮ ਦੀ ਖੇਤੀ ਦੇ ਅੰਕੜੇ ਦਿਨੋ ਦਿਨ ਵੱਧ ਰਹੇ ਹਨ।ਇਸ ਵਿੱਚੋ ਢੀਂਗਰੀ ਖੁੰਬ ਦੀ ਕਾਸਤ ਕਰਨ ਵਿਚ ਲੋਕ ਕਾਫੀ ਦਿਲਚਸਪੀ ਲੈ ਰਹੇ ਹਨ।ਕਿਉਂ ਕਿ ਇਸਦੀ ਕਾਸਤ ਕਰਨਾ ਬਹੁਤ ਅਸਾਂਨ ਹੈ।ਇਸ ਲਈ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਢੀਂਗਰੀ ਖੁੰਬ ਬਾਰੇ ਪੂਰੀ ਜਾਣਕਾਰੀ ਦਵਾਂਗੇ ਕਿ ਢੀਂਗਰੀ ਖੁੰਬ ਦੀ ਬਿਜਾਈ,ਤੁੜਾਈ ਅਤੇ ਸਾਂਭ ਸੰਭਾਲ ਕਿਵੇਂ ਕਰਨੀ ਹੈ।ਬਿਜਾਈ ਸਮੇ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸਦੀ ਬਿਜਾਈ ਕਿਹੜੇ ਮਹੀਨੇ ਤੋਂ ਚਾਲੂ ਹੁੰਦੀ ਹੈ ਅਤੇ ਕਿਹੜੇ ਮਹੀਨੇ ਵਿਚ ਖਤਮ।How to grow oyster mushroom step by step guide in punjabi

ਪੰਜਾਬ ਵਿਚ ਚਾਰ ਕਿਸਮਾਂ ਦੀ ਢੀਂਗਰੀ ਦੀ ਖੇਤੀ ਕੀਤੀ ਜਾ ਸਕਦੀ ਹੈ:

  1. ਪਲੋਟਰਸ ਓਸਟਰੇਟਸ 
  2. ਪੀ.ਸਜਰਕਾਜੂ 
  3. ਪੀ.ਫਲੋਰੀਡਾ 
  4. ਪੀ.ਇਰਿੰਜਈ 

ਇਹ ਸਾਰੀਆਂ ਕਿਸਮਾਂ ਖਾਣ  ਵਾਲਿਆਂ ਹਨ। ਇਸ ਖੁੰਬ ਨੂੰ ਉਤਰੀ ਭਾਰਤ ਵਿਚ ਢੀਂਗਰੀ ਕਿਹਾ ਜਾਂਦਾ ਹੈ ਅਤੇ ਵੱਡੇ ਪੈਮਾਨੇ ਤੇ ਜਪਾਨ, ਇਟਲੀ ਫਰਾਂਸ,ਹੰਗਰੀ,ਤਾਈਵਾਨ,ਦੱਖਣੀ ਕੋਰੀਆ,ਥਾਈਲੈਂਡ ਅਤੇ ਚੀਨ ਵਿਚ ਬੀਜੀ ਜਾਂਦੀ ਹੈ। ਢੀਂਗਰੀ ਖੁੰਬ ਦਾ ਆਕਾਰ ਬਟਨ ਖੁੰਬ ਨਾਲੋਂ ਕਾਹਫੀ ਵੱਖਰਾ ਹੁੰਦਾ ਹੈ। ਇਸਦਾ ਆਕਾਰ ਸਿੱਪੀ ਵਰਗਾ ਹੁੰਦਾ ਹੈ। ਇਹ ਉਪਰੋ ਚੋੜੀ ਹੁੰਦੀ ਹੈ। ਇਹ ਕਰੀਮ,ਸਲੇਟੀ,ਪੀਲੇ,ਗੁਲਾਬੀ ਜਾਂ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਇਹ ਰੰਗ ਇਹਨਾਂ ਦੀਆ ਵੱਖ ਵੱਖ ਕਿਸਮ ਦੇ ਅਧਾਰ ਤੇ ਹੁੰਦਾ ਹੈ।

ਢੀਂਗਰੀ ਖੁੰਬ ਵਿੱਚ ਪ੍ਰੋਟੀਨ,ਵਿਟਾਮਿਨ ਕਾਫੀ ਮਾਤਰਾ ਵਿਚ ਹੁੰਦਾ ਹੈ। ਢੀਂਗਰੀ ਦੀ ਕਾਸਤ ਕਰਨ ਦੇ ਇਹ ਫਾਇਦਾ ਹੈ ਕਿ ਇਹ ਬਾਕੀ ਖੁੰਬਾਂ ਨਾਲੋਂ ਬਹੁਤ ਆਸਾਨੀ ਨਾਲ ਉਗਾਈ ਜਾ ਸਕਦੀ ਹੈ। ਇਸਦੀ  ਕੰਪੋਸਟ ਤਿਆਰ ਕਰਨਾ ਬਹੁਤ ਅਸਾਂਨ ਹੁੰਦਾ ਹੈ। ਇਹ ਬਿਜਾਈ ਤੋਂ 20-25 ਦਿਨ ਬਾਅਦ ਨਿਕਲਨੀ ਸ਼ੁਰੂ ਹੋ ਜਾਂਦੀ ਹੈ।

ਇਹ ਖੁੰਬ ਸਰਦ ਰੁੱਤ ਦੀ ਖੁੰਬ ਹੈ। ਇਹਨਾ ਵਿੱਚੋ ਪਲਰੋਟਸ ਓਸਟਰੋਟਸ ਵਰੈਟੀ ਆਸਾਨੀ ਨਾਲ ਉਗਾਈ ਜਾ ਸਕਦੀ ਹੈ। ਇਸ  ਨੂੰ 15-25 ਡਿਗਰੀ ਤਾਪਮਾਨ ਤੇ ਉਗਾਇਆ ਜਾਂਦਾ ਹੈ। ਇਸ ਵਰੈਟੀ ਦਾ ਰੰਗ ਸਫੇਦ ਹੁੰਦਾ ਹੈ।ਇਸਦਾ ਸਵਾਦ ਮੀਟ ਵਰਗਾ ਹੁੰਦਾ ਹੈ। ਜਿਸ ਕਾਰਨ ਇਸਨੂੰ ਖਾਣਾ ਲੋਕ ਕਾਫੀ ਪਸੰਦ ਕਰਦੇ ਹਨ। ਇਸ ਖੁੰਬ ਵਿੱਚ  ਕਾਫੀ ਮੈਡੀਕਲ ਪ੍ਰੋਪਰਟੀਜ਼ ਹੁੰਦੀਆਂ ਹਨ ਜਿਵੇ ਕਿ ਦਿਲ ਅਤੇ B.P ਵਰਗੀਆਂ ਬਿਮਾਰੀਆ ਨੂੰ ਰੋਕਣ ਵਿਚ ਮਦਦ ਕਰਦੀ ਹੈ ਅਤੇ ਇਸਦੇ ਨਾਲ ਹੀ ਸਰੀਰ ਵਿਚ ਰੋਗਾ ਪ੍ਰਤੀ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ। ਇਸ ਤਾ ਇਲਾਵਾ ਇਸਦੇ ਹੋਰ ਕਈ ਤਰਾਂ ਦੇ ਫਾਇਦੇ ਹਨ। ਸੋ ਇਸਦੀ ਕਾਸਤ ਕਰਨਾ ਬਹੁਤ ਵਧੀਆ ਚੋਣ ਹੈ।


👉ਸਾਡੇ Whats App ਗਰੁੱਪ ਵਿਚ ਸ਼ਾਮਲ ਹੋਵੋ 


ਢੀਂਗਰੀ ਦੀ ਬਿਜਾਈ ਅਤੇ ਕਟਾਈ ਕਿਵੇਂ ਕਰਨੀ ਹੈ |

1. ਬਿਜਾਈ ਦਾ ਸਮਾਂ: ਢੀਂਗਰੀ ਖੁੰਬ ਦੀ ਬਿਜਾਈ ਅਕਤੂਬਰ ਮਹੀਨੇ ਦੇ ਸ਼ੁਰੂ ਤੋਂ ਲੈਕੇ ਮਾਰਚ ਤੱਕ ਕੀਤੀ ਜਾ ਸਕਦੀ ਹੈ। ਕਿਉਂ ਕਿ ਇਸ ਸਮੇ ਵਾਤਾਵਰਨ ਪੂਰੀ ਤਰ੍ਹਾਂ ਢੀਂਗਰੀ ਖੁੰਬ ਦੇ ਅਨਕੂਲ ਹੁੰਦਾ ਹੈ।

2.ਕੰਪੋਸਟ ਦੀ ਤਿਆਰੀ :- ਅਸੀਂ ਤੂੜੀ ਜਾ ਕੁਤਰੀ ਹੋਈ ਪਰਾਲੀ ਨੂੰ ਖੁੰਬਾ ਦੀ ਕਾਸਤ ਲਈਂ ਵਰਤੋਂ ਵਿਚ ਲੈ ਸਕਦੇ ਹਨ। ਇੱਕ ਡ੍ਰਮ ਲਵੋ ਜਿਸ ਵਿਚ 100ltr ਤੱਕ ਪਾਣੀ ਪੈ ਸਕੇ। ਇਸ ਪਾਣੀ ਵਿਚ 175ਗ੍ਰਾਮ ਕਲੀ (hydrated lime) ਪਾਕੇ ਇਸ ਨੂੰ ਚੰਗੀ ਤਰ੍ਹਾਂ ਪਾਣੀ ਵਿਚ ਘੋਲ ਦੇਵੋ। ਇਸ ਤੋਂ ਬਾਅਦ ਇਸ ਪਾਣੀ ਵਿਚ 10 kg ਤੂੜੀ ਜਾਂ ਕੁਤਰੀ ਹੋਈ ਪਰਾਲੀ ਪਾ ਕੇ ਇਸ਼ਨੂੰ 15-20 ਘੰਟੇ ਤੱਕ ਰੱਖੋ ਤਾਂ ਜੋ ਇਸ ਵਿਚ 70-75% ਨਮੀ ਆ ਜਾਵੇ ਅਤੇ ਫਾਲਤੂ ਦਾ ਬੈਕਟੀਰੀਆ ਖਤਮ ਹੋ ਜਾਵੇ।ਇਹ ਮਾਤਰਾ ਤੁਸੀ ਖੁੰਬਾ ਦੀ ਕਿੰਨੀ ਬਿਜਾਈ ਕਰਨੀ ਹੈ ਦੇ ਹਿਸਾਬ ਨਾਲ ਵਧਾਈ ਜਾ ਸਕਦੀ ਹੈ। ਉਸ ਤੋਂ ਬਾਅਦ ਪਰਾਲੀ ਨੂੰ ਬਾਹਰ ਕੱਢ ਕੇ ਕਿਸੇ ਲੇਟਵੀਂ ਜਗ੍ਹਾ ਤੇ ਪਾ ਦਿਓ ਤਾਂ ਜੋ ਇਸਦਾ ਵਾਧੂ ਪਾਣੀ ਨਿੱਚੜ ਜਾਵੇ। ਪਰਾਲੀ ਜਾ ਤੂੜੀ ਵਿਚ ਬਹੁਤੀ  ਜਿਆਦਾ ਨਮੀ ਨਹੀਂ ਹੋਣੀ ਚਾਹੀਦੀ ਅਤੇ ਨਾਹੀ ਬਹੁਤੀ ਘੱਟ। ਇਸਦਾ ਪਤਾ ਕਰਨ ਦਾ ਇਕ ਤਰੀਕਾ ਇਹ ਹੈ ਕਿ ਤੁਸੀਂ ਥੋੜੀ ਤੂੜੀ ਮੁੱਠੀ ਵਿਚ ਲੈਕੇ ਮੁੱਠੀ ਨੂੰ ਜ਼ੋਰ ਨਾਲ ਨੱਪਣ ਤੋਂ ਬਾਅਦ ਤੁਹਾਡਾ ਸਿਰਫ ਹੱਥ ਗਿੱਲਾ ਹੋਣਾ ਚਾਹੀਦਾ ਹੈ ਇਸ ਵਿੱਚੋ ਪਾਣੀ ਨਹੀਂ ਨਿਚੜਨਾ ਚਾਹੀਦਾ।

3.ਲਿਫਾਫੇ ਭਰਨੇ ਅਤੇ ਬਿਜਾਈ:- ਇਸ ਲਈ ਅਲੱਗ ਅਲੱਗ ਆਕਾਰ ਦੇ ਲਿਫਾਫਿਆਂ ਦੀ ਵਰਤੋ ਕਰ ਸਕਦੇ ਹਾਂ। ਇਸ ਤਰ੍ਹਾਂ 18 X 12, 20 X 16 ਅਤੇ 24 X 16 ਦੇ ਲਿਫਾਫਿਆਂ ਵਿਚ 4, 7 ਅਤੇ 9 ਕਿੱਲੋ ਗਿੱਲੀ ਪਰਾਲੀ ਜਾ ਤੂੜੀ ਪੈ ਜਾਂਦੀ ਹੈ।ਇਹਨਾਂ ਲਫਾਫਿਆਂ ਨੂੰ P.P ਬੈਗ ਕਹਿੰਦੇ ਹਨ ਜੋ ਕਾਫੀ ਮਜਬੂਤ ਹੁੰਦੇ ਹਨ ਅਤੇ ਜਲਦੀ ਨਹੀਂ ਫੱਟਦੇ।

  ਬੀਜਣ ਦੇ ਦੋ ਤਰੀਕੇ ਹਨ : ਪਹਿਲਾ ਤਹਿਆਂ ਵਿਚ ਬੀਜ ਪਾਉਂਣਾ ਅਤੇ ਦੂਜਾ ਚੰਗੀ ਤਰਾਂ ਤੂੜੀ ਵਿਚ ਰਲਾ ਕੇ ਪਾਉਣਾ।ਪਹਿਲੇ ਤਰੀਕੇ ਵਿਚ ਲਫਾਫੇ ਨੂੰ 3 ਇੰਚ ਤੂੜੀ ਨਾਲ ਭਰ ਦਿੱਤਾ ਜਾਂਦਾ ਹੈ ਅਤੇ ਥੋੜ੍ਹਾ ਜਿਹਾ ਬੀਜ ਪਾ ਕੇ ਉਤੋਂ ਹਲਕਾ ਹਲਕਾ ਦਬਾ ਦਿੱਤਾ ਜਾਂਦਾ ਹੈ।ਇਸ ਤਰ੍ਹਾਂ 2 ਤੋਂ 3 ਇੰਚ ਗਿੱਲੀ ਤੂੜੀ ਪਾ ਕੇ ਫਿਰ ਬੀਜ ਪਾ ਦਿੱਤਾ ਜਾਂਦਾ।ਇਸ ਤਰ੍ਹਾਂ ਕਰਦੇ ਜਦੋ ਲਿਫ਼ਾਫ਼ਾ ਉਪਰ ਤੱਕ ਭਰ ਜਾਂਦਾ ਹੈ ਤਾ ਇਸ ਨੂੰ ਉਪਰੋਂ ਚੰਗੀ ਤਰ੍ਹਾਂ ਕੱਸ ਕੇ ਸੇਬੇ ਜਾ ਕਿਸੇ ਪਤਲੀ ਰੱਸੀ ਨਾਲ ਬੰਨ ਦਿੱਤਾ ਜਾਂਦਾ ਹੈ। 10 ਕਿਲੋ ਸੁੱਕੀ ਤੂੜੀ ਵਿੱਚ 1 ਕਿੱਲੋ ਬੀਜ ਦੀ ਵਰਤੋਂ ਕਰੋ।ਲਫਾਫੇ ਦੇ ਹੇਠਲੇ ਪਾਸੇ ਦੀਆ ਨੁੱਕਰਾ ਨੂੰ ਕੱਟ ਦਿਓ ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਜਾਵੇ।

ਦੂਸਰੇ ਤਰੀਕੇ ਵਿੱਚ ਜਰੂਰਤ ਅਨੁਸਾਰ ਇੱਕ ਲਿਫਾਫੇ ਵਿਚ ਤੂੜੀ ਜਾਂ ਪਰਾਲੀ ਪੈਂਦੀ ਹੈ,ਉਸ ਨੂੰ ਲੈ ਕੇ ਉਸ ਵਿਚ ਬੀਜ ਪਾਕੇ ਚੰਗੀ ਤਰ੍ਹਾਂ  ਰਲਾ ਕੇ ਲਿਫਾਫੇ ਨੂੰ ਭਰ ਦਿੱਤਾ ਜਾਂਦਾ ਹੈ।ਲਫਾਫੇ ਭਰਨ ਤੋਂ ਬਾਅਦ ਇਹਨਾਂ ਲਫਾਫਿਆਂ ਵਿਚ ਪੈੱਨ ਨਾਲ 15-20 ਛੋਟੇ ਛੋਟੇ ਸੇਕ ਕਰਕੇ ਕਿਸੇ ਬੰਦ ਕਮਰੇ ਵਿਚ ਰੱਖ ਦਿਓ ਜਿੱਥੇ ਤਾਜਾ ਹਵਾ ਦਾ ਆਉਣ ਜਾਣ ਘੱਟ ਹੋਵੇ।

4. ਪਾਣੀ ਪਾਉਣ ਦਾ ਤਰੀਕਾ : ਜਿਨ੍ਹਾਂ ਤੱਕ ਖੁੰਬ ਦੇ ਛੋਟੇ ਛੋਟੇ ਪਿੰਨਹੈੱਡ ਨਹੀਂ ਨਿਕਲਣਾ ਸ਼ੁਰੂ ਹੁੰਦੇ ਤੁਸੀਂ ਓਹਨਾ ਤੱਕ ਬੈਗਾ ਤੇ ਪਾਣੀ ਨਹੀਂ ਦੇਣਾ। ਇਹ ਪਿਨਹੈੱਡ ਬਿਜਾਈ ਤੋਂ 15-20 ਬਾਅਦ ਨਿਕਲੇ ਸ਼ੁਰੂ ਹੁੰਦੇ ਹਨ। ਪਾਣੀ ਤੁਸੀ ਸਿੱਧਾ ਖੁੰਬ ਦੇ ਉਪਰ ਨਹੀਂ ਦੇਣਾ ਹੈ। ਤੁਸੀਂ ਸਿਰਫ ਕਮਰੇ ਦੀਆ ਕੰਧਾ ਤੇ ਪਾਣੀ ਦੇਣਾ ਹੈ ਅਤੇ ਕਮਰੇ ਵਿਚ 15-85 % ਨਮੀ ਬਣਾਕੇ ਰੱਖਣੀ ਹੈ ਅਤੇ ਤਾਪਮਾਨ 15-25 ਡਿਗਰੀ ਦੇ ਵਿਚ ਹੋਣਾ ਚਾਹੀਦਾ ਹੈ। ਕਮਰੇ ਦੀ ਨਮੀ ਵਿੱਚੋ ਹੀ ਖੁੰਬਾਂ ਪਾਣੀ ਪ੍ਰਾਪਤ ਕਰ ਲੈਂਦੀਆਂ ਹਨ। ਪਾਣੀ ਦੇਣ ਦੀ ਮਾਤਰਾ ਮੌਸਮ ਤੇ ਨਿਰਧਾਰਿਤ ਹੈ। ਜੇ ਤੁਸੀ ਲਿਫਾਫੇ ਨਹੀਂ ਪਾੜੇ ਹਨ ਤਾਂ ਤਾਹਨੂੰ ਬੈਗ ਤੇ ਪਾਣੀ ਮਾਰਨ ਦੀ ਜਿਆਦਾ ਜਰੂਰਤ ਨਹੀਂ ਹੈ ਜੇ ਤੁਸੀਂ ਲਿਫਾਫੇ ਪਾੜੇ ਹੋਏ ਹਨ ਤਾ ਤੁਹਾਨੂੰ ਬੈਗਾ ਤੇ ਵੀ ਪਾਣੀ ਮਾਰਨ ਦੀ ਜਰੂਰਤ ਹੈ।

5. ਫਸਲ ਪੱਕਣੀ : ਬਿਜਾਈ ਤੋਂ ਬਆਦ ਪਿੰਨ ਹੈੱਡ ਨਿਕਲਨ ਤੋਂ ਬਾਅਦ ਖੁੰਬ ਨੂੰ ਪੱਕਣ ਲਈ 5-7 ਦਿਨ ਲੱਗਦੇ ਹਨ। ਪੱਕੀ ਹੋਈ ਖੁੰਬ ਦੀ ਨਿਸ਼ਾਨੀ ਇਹ ਹੈ ਕਿ ਇਹ ਕਿਨਾਰਿਆਂ ਤੋਂ ਉਪਰ ਵੱਲ ਮੁੜ ਜਾਂਦੀ ਹੈ। ਇਹ ਖੁੰਬ ਗੁੱਛਿਆਂ ਵਿਚ ਜਾਂ ਇਕੱਲੀ ਇੱਕਲੀ ਹੋ ਸਕਦੀ ਹੈ।

5. ਫ਼ਸਲ ਕੱਟਣੀ : ਢੀਂਗਰੀ ਦੀ ਫਸਲ ਉਦੋ ਕੱਟਣੀ ਸ਼ੁਰੂ ਕੀਤੀ ਜਾਂਦੀ ਹੈ। ਜਦੋ ਇਹ ਕਿਨਾਰਿਆਂ ਤੋਂ ਉਪਰ ਵੱਲ ਨੂੰ ਮੁੱੜਨੂੰ ਸ਼ੁਰੂ ਹੋ ਜਾਂਦੀ ਹੈ।ਇਸ ਨੂੰ ਤੋੜਨ ਲਈ ਇਸਨੂੰ ਉਪਰ ਫੜਕੇ ਥੋੜਾ ਜਿਹਾ ਘੁਮਾਉ। ਇਹ ਖੁੰਬ ਖਾਣ ਲਈ ਤਿਆਰ ਹੈ|ਇਸ ਤੋਂ ਬਾਅਦ ਇਸ ਨੂੰ 200-250 ਗ੍ਰਾਮ ਦੇ ਪੈਕਟ ਵਿੱਚ ਪਾਕੇ ਤਾਜਾ ਮਾਰਕੀਟ ਵਿਚ ਸਿਪਲਾਇ ਕਰ ਸਕਦੇ ਹਾਂ। ਜੋ ਖੁੰਬ ਨਹੀਂ ਵਿਕਦੀ ਉਸ ਨੂੰ ਧੁੱਪ ਵਿਚ ਸੁਕਾਕੇ 1 ਕਿਲੋ ਵਾਲੇ ਪੈਕੇਟ ਵਿਚ ਪੈਕ ਕਰਕੇ ਲੰਬੇ ਸਮੇ ਤੱਕ ਰੱਖਿਆ ਜਾ ਸਕਦਾ ਹੈ ਅਤੇ ਮਾਰਕੀਟ ਵਿਚ ਵੇਚਿਆ ਵੀ ਜਾ ਸਕਦਾ ਹੈ।


ਕਿਸੇ ਸਵਾਲ ਜਾ ਜਾਣਕਾਰੀ ਲਈ ਤੁਸੀ comment ਕਰ ਸਕਦੇ ਹੋ ਜਾਂ ਸਾਡੀ ਈਮੇਲ kisaanmitar@gmail.com ਤੇ ਸਾਡੇ ਨਾਲ contact ਕਰ ਸਕਦੇ ਹੋ।Post a Comment

0 Comments

Close Menu